ਬਾਬਤ

“ਤਿੰਨ ਸਵਾਲ ਪੁੱਛੋ” ਕਿਸੇ ਰਿਸ਼ਤੇ ਦੇ ਅੰਦਰ ਜ਼ਬਰਦਸਤੀ ਅਤੇ ਕੰਟਰੋਲ ਦੀ ਪਛਾਣ ਕਰਨ ਲਈ ਇੱਕ ਨਵੀਂ ਪਹੁੰਚ ਹੈ।

ਭਾਗੀਦਾਰ ਵਾਸਤੇ ਜਾਣਕਾਰੀ

ਅਸੀਂ ਤੁਹਾਨੂੰ ਸਾਡੇ ਖੋਜ ਅਧਿਐਨ “ਤਿੰਨ ਸਵਾਲ ਪੁੱਛੋ” ਵਿੱਚ ਹਿੱਸਾ ਲੈਣ ਲਈ ਸੱਦਾ ਦੇਣਾ ਚਾਹੁੰਦੇ ਹਾਂ। ਭਾਗੀਦਾਰੀ ਸਵੈ-ਇੱਛਤ ਹੈ ਅਤੇ ਜੇਕਰ ਤੁਸੀਂ ਭਾਗ ਲੈਂਦੇ ਹੋ ਤਾਂ ਤੁਹਾਡੀ ਪਛਾਣ ਨਹੀਂ ਹੋ ਸਕੇਗੀ। ਜੇਕਰ ਤੁਸੀਂ ਭਾਗ ਲੈਣ ਲਈ ਸਹਿਮਤ ਹੋ, ਤਾਂ ਜਵਾਬ ਦੇਣ ਲਈ 12 ਸਵਾਲ ਹਨ।

ਅਧਿਐਨ ਬਾਰੇ

ਇਹ ਅਧਿਐਨ ਰਿਸ਼ਤੇ ਵਿੱਚ ਗੈਰ-ਸਰੀਰਕ ਸ਼ੁਰੂਆਤੀ ਜ਼ਬਰਦਸਤੀ ਅਤੇ ਕੰਟਰੋਲ ਨਾਲ ਸੰਬੰਧਿਤ ਹੈ ਜੋ ਅਹਿਮ ਹੈ ਕਿਉਂਕਿ ਇਹ ਅਕਸਰ ਸਰੀਰਕ ਸ਼ੋਸ਼ਣ ਵੱਲ ਲੈ ਜਾਂਦਾ ਹੈ। ਅਸੀਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਭਾਗੀਦਾਰਾਂ ਦੀ ਭਾਲ ਕਰ ਰਹੇ ਹਾਂ ਜੋ ਵਰਤਮਾਨ ਵਿੱਚ ਰਿਸ਼ਤੇ ਵਿੱਚ ਹਨ। ਇਸ ਖੋਜ ਵਿੱਚ ਤੁਹਾਡੀ ਭਾਗੀਦਾਰੀ ਵਾਸਤੇ ਤੁਹਾਡਾ ਲਗਭਗ 5 ਮਿੰਟਾਂ ਦਾ ਸਮਾਂ ਲੱਗੇਗਾ।

ਖੋਜ ਦਾ ਉਦੇਸ਼

ਖੋਜ ਦਾ ਉਦੇਸ਼ “ਤਿੰਨ ਸਵਾਲ ਪੁੱਛੋ” ਟੂਲ ਨੂੰ ਪ੍ਰਮਾਣਿਤ ਕਰਨਾ ਹੈ।

ਮੈਨੂੰ ਸੱਦਾ ਕਿਉਂ ਦਿੱਤਾ ਗਿਆ ਹੈ?

ਟੀਚਾ ਉਹਨਾਂ ਭਾਗੀਦਾਰਾਂ ਨੂੰ ਭਰਤੀ ਕਰਨਾ ਹੈ ਜੋ ਰਿਸ਼ਤੇ ਵਿੱਚ ਹਨ।

ਕੀ ਮੇਰੇ ਵਾਸਤੇ ਭਾਗ ਲੈਣਾ ਜ਼ਰੂਰੀ ਹੈ?

ਭਾਗੀਦਾਰੀ ਪੂਰੀ ਤਰ੍ਹਾਂ ਸਵੈਇੱਛਤ ਹੈ। ਇਹ ਫੈਸਲਾ ਕਰਨਾ ਤੁਹਾਡੀ ਮਰਜ਼ੀ ਹੈ ਕਿ ਇਸ ਅਧਿਐਨ ਵਿੱਚ ਭਾਗ ਲੈਣਾ ਹੈ ਜਾਂ ਨਹੀਂ। ਜੇਕਰ ਤੁਸੀਂ ਹਿੱਸਾ ਲੈਣ ਲਈ ਸਹਿਮਤ ਹੋ ਜਾਂਦੇ ਹੋ, ਤਾਂ ਤੁਹਾਨੂੰ ਡਿਜੀਟਲ ਰੂਪ ਵਿੱਚ ਸਹਿਮਤੀ ਦੇਣ ਲਈ ਕਿਹਾ ਜਾਵੇਗਾ। ਤੁਸੀਂ ਆਪਣਾ ਡੇਟਾ ਜਮ੍ਹਾਂ ਕਰਨ ਤੋਂ ਪਹਿਲਾਂ ਆਪਣੀ ਬ੍ਰਾਊਜ਼ਰ ਟੈਬ ਨੂੰ ਬੰਦ ਕਰਕੇ ਕੋਈ ਕਾਰਨ ਦੱਸੇ ਬਿਨਾਂ ਭਾਗ ਲੈਣ ਤੋਂ ਪਿੱਛੇ ਹਟ ਸਕਦੇ ਹੋ।

ਜੇ ਮੈਂ ਭਾਗ ਲੈਂਦਾ/ਲੈਂਦੀ ਹਾਂ ਤਾਂ ਕਿਸ ਚੀਜ਼ ਦੀ ਲੋੜ ਪਵੇਗੀ?

ਜੇਕਰ ਤੁਸੀਂ ਭਾਗ ਲੈਣ ਲਈ ਸਹਿਮਤ ਹੋ, ਤਾਂ ਜਵਾਬ ਦੇਣ ਲਈ 12 ਸਵਾਲ ਹਨ।

ਖਰਚੇ ਅਤੇ ਭੁਗਤਾਨ

ਤੁਹਾਡੇ ਸਮੇਂ ਲਈ ਕੋਈ ਭੁਗਤਾਨ ਨਹੀਂ ਕੀਤਾ ਜਾਵੇਗਾ।

ਕਿਹੜਾ ਡੇਟਾ ਇਕੱਠਾ ਕੀਤਾ ਜਾਵੇਗਾ?

ਅਸੀਂ ਤੁਹਾਡੇ ਰਿਸ਼ਤੇ ਬਾਰੇ ਗੁੰਮਨਾਮ ਬੰਦ ਸਵਾਲ ਜਵਾਬ ਇਕੱਠੇ ਕਰਾਂਗੇ।

ਭਾਗ ਲੈਣ ਦੀਆਂ ਸੰਭਾਵੀ ਹਾਨੀਆਂ ਕੀ ਹਨ?

ਤੁਹਾਨੂੰ ਕੁਝ ਸੰਵੇਦਨਸ਼ੀਲ ਪ੍ਰਵਿਰਤੀ ਦੇ ਸਵਾਲ ਮਿਲ ਸਕਦੇ ਹਨ। ਹਾਲਾਂਕਿ, ਜੇਕਰ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਤੁਹਾਡੇ ਕੋਲ “ਜਵਾਬ ਨਾ ਦੇਣ ਨੂੰ ਤਰਜੀਹ ਦਿੰਦੇ ਹਾਂ” ਦਾ ਵਿਕਲਪ ਹੈ।

ਭਾਗ ਲੈਣ ਦੇ ਸੰਭਾਵਿਤ ਲਾਭ ਕੀ ਹਨ?

ਹੋ ਸਕਦਾ ਹੈ ਕਿ ਤੁਸੀਂ ਭਾਗ ਲੈਣ ਤੋਂ ਕੋਈ ਸਿੱਧਾ ਨਿੱਜੀ ਲਾਭ ਪ੍ਰਾਪਤ ਨਾ ਕਰੋ, ਪਰ ਜਿਹੜੇ ਲੋਕ ਕਿਸੇ ਰਿਸ਼ਤੇ ਵਿੱਚ ਜ਼ਬਰਦਸਤੀ ਅਤੇ ਕੰਟਰੋਲ ਨੂੰ ਅਨੁਭਵ ਕਰ ਰਹੇ ਹਨ, ਉਹਨਾਂ ਨੂੰ ਇਸ ਕੰਮ ਦੇ ਨਤੀਜਿਆਂ ਤੋਂ ਲਾਭ ਹੋ ਸਕਦਾ ਹੈ।

ਕੀ ਮੇਰਾ ਡੇਟਾ ਗੁਪਤ ਰੱਖਿਆ ਜਾਵੇਗਾ?

ਕੋਈ ਨਿੱਜੀ ਡੇਟਾ ਇਕੱਠਾ ਨਹੀਂ ਕੀਤਾ ਜਾਵੇਗਾ। ਡੇਟਾ ਕੀਲ ਯੂਨੀਵਰਸਿਟੀ (Keele University) ਦੀ ਓਪਨ ਡੇਟਾ ਰੀਟੈਂਸ਼ਨ ਪਾਲਿਸੀ (Open Data Retention Policy) ਦੇ ਅਨੁਸਾਰ ਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਜਾਵੇਗਾ। ਗੁੰਮਨਾਮ ਡੇਟਾ, ਜੋ ਤੁਹਾਡੀ ਪਛਾਣ ਨਹੀਂ ਕਰਦਾ, ਪ੍ਰੋਜੈਕਟ ਦੇ ਅੰਤ ਵਿੱਚ ਜਨਤਕ ਤੌਰ ’ਤੇ ਸਾਂਝਾ ਕੀਤਾ ਜਾਵੇਗਾ ਅਤੇ ਖੁੱਲ੍ਹੀ ਪਹੁੰਚ ਦਿੱਤੀ ਜਾਵੇਗੀ।

ਜੇ ਮੈਂ ਅਧਿਐਨ ਜਾਰੀ ਨਹੀਂ ਰੱਖਣਾ ਚਾਹੁੰਦਾ/ਚਾਹੁੰਦੀ ਤਾਂ ਕੀ ਹੋਵੇਗਾ?

ਤੁਸੀਂ ਆਪਣੀ ਬ੍ਰਾਊਜ਼ਰ ਟੈਬ ਨੂੰ ਬੰਦ ਕਰਕੇ ਭਾਗੀਦਾਰੀ ਨੂੰ ਰੋਕ ਸਕਦੇ ਹੋ। ਕਿਰਪਾ ਕਰਕੇ ਨੋਟ ਕਰੋ ਕਿ ਜਮ੍ਹਾਂ ਕਰਨ ਤੋਂ ਬਾਅਦ ਤੁਹਾਡੇ ਡੇਟਾ ਨੂੰ ਵਾਪਸ ਲੈਣਾ ਸੰਭਵ ਨਹੀਂ ਹੋਵੇਗਾ ਕਿਉਂਕਿ ਡੇਟਾ ਗੁੰਮਨਾਮ ਰੂਪ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ।

ਜੇ ਕੋਈ ਸਮੱਸਿਆ ਹੈ ਤਾਂ ਕੀ ਹੋਵੇਗਾ?

ਜੇਕਰ ਤੁਹਾਡੀ ਇਸ ਅਧਿਐਨ ਬਾਰੇ ਕੋਈ ਪੁੱਛਗਿੱਛ, ਚਿੰਤਾ ਜਾਂ ਸ਼ਿਕਾਇਤ ਹੈ, ਤਾਂ ਤੁਹਾਨੂੰ ਵਿਸ਼ਾ ਲਾਈਨ (subject line) ਨੂੰ ਖਾਲੀ ਛੱਡ ਕੇ: AskThreeQ@gmail.com ਰਾਹੀਂ ਗੁਪਤ ਰੂਪ ਵਿੱਚ ਖੋਜਕਰਤਾਵਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਈਮੇਲ ਰਾਹੀਂ ਖੁਲਾਸੇ ਨੂੰ ਸੰਵੇਦਨਸ਼ੀਲਤਾ ਨਾਲ ਸੰਭਾਲਿਆ ਜਾਵੇਗਾ।

ਜੇਕਰ ਤੁਹਾਡੀ ਚਿੰਤਾ ਜਾਂ ਸ਼ਿਕਾਇਤ ਦਾ ਖੋਜ ਟੀਮ ਦੁਆਰਾ ਹੱਲ ਨਹੀਂ ਕੀਤਾ ਜਾਂਦਾ ਹੈ, ਤਾਂ ਤੁਹਾਨੂੰ health.ethics@keele.ac.uk ਰਾਹੀਂ FMHS ਖੋਜ ਨੈਤਿਕਤਾ ਕਮੇਟੀ (FMHS Research Ethics Committee) ਨਾਲ ਸੰਪਰਕ ਕਰਨਾ ਚਾਹੀਦਾ ਹੈ।

ਖੋਜ ਲਈ ਫੰਡ ਕੌਣ ਦੇ ਰਿਹਾ ਹੈ?

ਇਸ ਖੋਜ ਨੂੰ ਕੀਲ ਯੂਨੀਵਰਸਿਟੀ ਇੰਸਟੀਚਿਊਟ ਫਾਰ ਗਲੋਬਲ ਹੈਲਥ ਐਂਡ ਵੈੱਲਬੀਇੰਗ (Keele University Institute for Global Health and Wellbeing) ਦੁਆਰਾ ਫੰਡ ਪ੍ਰਦਾਨ ਕੀਤੇ ਜਾ ਰਹੇ ਹਨ।

ਅਧਿਐਨ ਦੀ ਸਮੀਖਿਆ ਕਿਸਨੇ ਕੀਤੀ ਹੈ?

ਮਨੁੱਖੀ ਭਾਗੀਦਾਰਾਂ ਨੂੰ ਸ਼ਾਮਲ ਕਰਨ ਵਾਲੀ ਖੋਜ ਦੀ ਇੱਕ ਨੈਤਿਕਤਾ ਕਮੇਟੀ ਦੁਆਰਾ ਸਮੀਖਿਆ ਕੀਤੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਗੀਦਾਰਾਂ ਦੀ ਇੱਜ਼ਤ ਅਤੇ ਤੰਦਰੁਸਤੀ ਦਾ ਆਦਰ ਕੀਤਾ ਜਾਂਦਾ ਹੈ। ਕੀਲ ਯੂਨੀਵਰਸਿਟੀ ਦੀ FMHS ਫੈਕਲਟੀ ਰਿਸਰਚ ਐਥਿਕਸ ਕਮੇਟੀ (Keele University FMHS Faculty Research Ethics Committee) ਵੱਲੋਂ ਇਸ ਅਧਿਐਨ ਬਾਰੇ ਵਧੀਆ ਨੈਤਿਕ ਨਜ਼ਰੀਆ ਦਿੱਤਾ ਗਿਆ ਹੈ।